
Babu rajab ali ji
ਦੋਹਰੇ ਦੀਪ ਸਿੰਘ ਸਰਦਾਰ ਦਾ ਛੇੜ ਰਿਹਾ ਪਰਸੰਗ । ਸੀਸ ਕਟਿਆ ਹੱਥ ਪਰ ਧਰੇ, ਕਰੇ ਸੂਰਮਾ ਜੰਗ । ਚਾਹੜੇ ਕਟਕ ਦੁਰਾਨੀਆਂ, ਫਿਰੇ ਧਾੜ ਤੇ ਧਾੜ । ਅੰਮ੍ਰਿਤਸਰ ਗੜ੍ਹ ਗੁਰਾਂ ਦਾ, ਦੇਣ ਪਠਾਣ ਉਜਾੜ । ਹਰਮੰਦਰ ਨੂੰ ਗੇਰ ਕੇ, ਅੱਟਤਾ ਗੁਰ ਦਾ ਤਾਲ । ਖ਼ਬਰ ਪੁਚਾਤੀ ਲਾਲਿਆਂ, ਬਿਰਧ ਦੀਪ ਸਿੰਘ ਭਾਲ । ਡੂਢਾ ਛੰਦ-੧ ਜਾ ਕੇ ਦੀਪ ਸਿੰਘ ਨੂੰ ਸੁਣੌਂਦਾ ਏਲਚੀ, ਹੈ ਅੰਧੇਰ ਪੈ ਗਿਆ । ਨੱਠ ਚਲੇ ਬਾਜ਼ਾਂ ਵਾਲੇ ਦੇ ਗੁਲੇਲਚੀ, ਆ ਦੁਰਾਨੀ ਬਹਿ ਗਿਆ । ਸ਼ਹਿਰ ਤੇ ਜ਼ੁਲਮ ਦੇ ਕਨਾਤ ਤਾਣ ਤੇ, ਲਿਆ ਫੜੌਂਦਾ ਰੁੱਕੇ ਪਿਆ । ਬਾਬਾ ਜੀ ਗੁਰੂ ਦੇ ਧਰਮ ਅਸਥਾਨ ਤੇ, ਕਿਉਂ ਨਵਾਬ ਬੁੱਕੇ ਪਿਆ । ਜ਼ਾਲਮ ਜਹਾਨ ਖਾਂ ਉਲ੍ਹਾਮਾ ਖਟ ਲਿਆ, ਲਿਆ ਸ਼ਰੀਕਾਂ ਵੈਰੀ ਪਾ । ਗੁਰੂ ਰਾਮਦਾਸ ਦਾ ਤਲਾਬ ਅੱਟ ਲਿਆ, ਮੰਦਰ ਸੁਨਹਿਰੀ ਢਾਹ । ਬੜੀ ਮਿੱਟੀ ਚੜ੍ਹੀ 'ਵੀ ਕੰਧਾਰੀ ਸਾਨ੍ਹ ਤੇ, ਮੋਢਿਆਂ ਤੋਂ ਥੁੱਕੇ ਪਿਆ । ਬਾਬਾ ਜੀ ਗੁਰੂ ਦੇ ਧਰਮ ਅਸਥਾਨ ਤੇ, ਕਿਉਂ ਨਵਾਬ ਬੁੱਕੇ ਪਿਆ । ਲਹਿ ਪਈਆਂ ਪਹਾੜ ਤੋਂ ਚੁੜੇਲਾਂ ਪਾਪਣਾਂ, ਕਿਤੋਂ ਰਕਤ ਪੀਣੀਆਂ । ਗਿਆ ਮਾਝਾ ਸ਼ੇਰਾਂ ਦਾ ਉਜਾੜਿਆ ਆਪਣਾ, ਪਈਆਂ ਡਰਨ ਸ਼ੀਂਹਣੀਆਂ । ਚੜ੍ਹੋ ਕੋਈ ਜੁਆਨ ਆਕੜੇ ਜਵਾਨ ਤੇ, ਫੱਟਾਂ ਤੇ ਲੂਣ ਭੁੱਕੇ ਪਿਆ । ਬਾਬਾ ਜੀ ਗੁਰੂ ਦੇ ਧਰਮ ਅਸਥਾਨ ਤੇ, ਕਿਉਂ ਨਵਾਬ ਬੁੱਕੇ ਪਿਆ । ਜਿੱਥੇ ਪੜ੍ਹੋਂ ਪੋਥੀਆਂ ਖੰਡਾਈ ਲਿੱਦ ਪਈ, ਕਿਤੇ ਗਰੰਥ ਗੋਥ 'ਤੇ । ਹਨਸਾਂ ਨੂੰ ਸਰਾਂ ਤੋਂ ਦਵੱਲੇ ਗਿੱਧ ਪਈ, ਝੜ੍ਹਾਤੀ ਲੋਥ ਲੋਥ 'ਤੇ । ਸਾਡੇ ਭਾਅ ਦੇ ਜਮ ਕਿਧਰੋਂ ਲਿਆਣ ਤੇ, ਸਰੀਰੋਂ ਚੰਮ ਸੁੱਕੇ ਪਿਆ । ਬਾਬਾ ਜੀ ਗੁਰੂ ਦੇ ਧਰਮ ਅਸਥਾਨ ਤੇ, ਕਿਉਂ ਨਵਾਬ ਬੁੱਕੇ ਪਿਆ । ਕਰਦੇ ਬੜਾ ਪਛਤਾਵਾ ਦਿਲ ਮਾਂ, ਹੈ ਸਫ਼ਰ ਕੈ ਕੋਹ ਪਏ । ਘੜੀ-ਘੜੀ ਮਗਰੋਂ ਮੁਧੌਂਦੇ ਚਿਲਮਾਂ, ਬੋਰਿਆਂ 'ਚ ਟੋਬੈਕੋ ਪਏ । ਖ਼ਾਨ ਦਾ ਦਿਮਾਗ ਚੜ੍ਹਿਆ 'ਵਿਆ ਸਮਾਨ ਤੇ, ਬੁੜ੍ਹਕੌਂਦਾ ਹੁੱਕੇ ਪਿਆ । ਬਾਬਾ ਜੀ ਗੁਰੂ ਦੇ ਧਰਮ ਅਸਥਾਨ ਤੇ, ਕਿਉਂ ਨਵਾਬ ਬੁੱਕੇ ਪਿਆ । ਮੜ੍ਹਿਆਂ ਨੂੰ ਤੋੜਦੇ ਹੱਟਾਂ ਤੇ ਟੁੱਟ ਪਏ, ਪਈਆਂ ਕੰਬਣ ਲਾਲੀਆਂ । ਬਾਣੀਆਂ ਡਰਾਕਲਾਂ ਤੇ ਰੋਜ਼ ਕੁੱਟ ਪਏ, ਉੱਤੋਂ ਕੱਢਣ ਗਾਲੀਆਂ । ਪੁੱਠੇ ਅਲਫ਼ਾਜ਼ ਚੜ੍ਹੇ 'ਵੇ ਜ਼ਬਾਨ ਤੇ, ਤੇ ਘਸੁੰਨ ਠੁੱਕੇ ਪਿਆ । ਬਾਬਾ ਜੀ ਗੁਰੂ ਦੇ ਧਰਮ ਅਸਥਾਨ ਤੇ, ਕਿਉਂ ਨਵਾਬ ਬੁੱਕੇ ਪਿਆ । 'ਬਾਬੂ' ਛੈਣੀ ਚਾਹੀਏ ਲੋਹੇ ਦੇ ਕੱਟਣ ਨੂੰ, ਬਣੀ 'ਵੀ ਫੌਲਾਦ ਦੀ । ਹੋਣੀ ਨੂੰ ਬੁਲਾ ਲੋ ਲਹੂ ਦੇ ਚੱਟਣ ਨੂੰ, ਨੈਂ ਚਲਾ ਦਿਓ ਰਾਧ ਦੀ । ਟਿੱਡੀ ਦਲ ਲੱਥਾ ਮੰਦਿਰ-ਮਕਾਨ ਤੇ, ਨਾ ਮੁਕਾਇਆਂ ਮੁੱਕੇ ਪਿਆ । ਬਾਬਾ ਜੀ ਗੁਰੂ ਦੇ ਧਰਮ ਅਸਥਾਨ ਤੇ, ਕਿਉਂ ਨਵਾਬ ਬੁੱਕੇ ਪਿਆ । ਰਘਬੀਰ ਛੰਦ-੨ ਗੱਲ ਏਲਚੀ ਨੇ ਕੀਤੀ, ਅਬਦਾਲੀ ਦੀ ਪਲੀਤੀ, ਰੋ ਪਿਆ ਅੱਖੀਂ ਦੇ ਘਸੁੰਨ, ਖੜ੍ਹ ਜਾਂਦਾ ਹੋ ਕੇ ਸੁੰਨ, ਜੀ ਪੱਥਰ ਦਾ ਜਿਉਂ ਥਮ੍ਹਲਾ । ਲਗੀ ਕਾਲਜੇ ਨੂੰ ਅੱਗ, ਜਾਵੇ ਮੂੰਹ ਦੇ ਵਿੱਚੋਂ ਝੱਗ, ਨੈਣੋਂ ਝੜਨ ਚੰਗਿਆੜੇ, ਭਰਮੇ ਮੁਛਹਿਰੇ ਤਾੜੇ, ਤੇ ਗੁੱਸੇ 'ਚ ਹੋ ਗਿਆ ਕਮਲਾ । ਤਾਲ ਪੂਰੇ ਦਾ ਦਰੇਗ, ਕਦੇ ਧੂਲੇ ਮਿਆਨੋਂ ਤੇਗ਼, ਜ਼ਹਿਰ ਘੋਲੇ ਸੱਪ ਜ਼ਹਿਰੀ, ਗੇਰਿਆ ਮੰਦਰ ਸੁਨਹਿਰੀ, ਜਿਉਂ ਫੁੱਲਾਂ ਦਾ ਸੋਹੇ ਗਮਲਾ । 'ਬਾਬੂ' ਰੱਖਣੀ ਉਡੀਕ, ਤੁਸੀਂ ਦੋ ਕੁ ਵੀਕ ਤੀਕ, ਛੇੜ ਦੇਵਾਂਗਾ ਫ਼ਸਾਦ, ਟੁਐਂਟੀ ਟੂ ਦਿਨਾਂ ਦੇ ਬਾਦ, ਜੀ ਕਰਾਂਗੇ ਆ ਕੇ ਹਮਲਾ । ਰਘਬੀਰ ਛੰਦ-੩ ਬਾਬਾ ਦੀਪ ਸਿੰਘ ਸੋਚੇ, ਦਿਲ ਲੜਨੇ ਨੂੰ ਲੋਚੇ, ਜਪੇ ਨਾਮ ਲਾ ਸਮਾਧੀ, ਓਦੋਂ ਰੋਟੀ ਵੀ ਨਾ ਖਾਧੀ, ਸੀ ਬਿਰਧ ਲੈਂਦਾ ਤਰਲੇ । ਕੰਮ ਪੈ ਗਿਆ ਜ਼ਰੂਰੀ, ਉੱਠੀ ਕਾਲਜੇ 'ਚੋਂ ਲੂਹਰੀ, ਸ੍ਹੀਗਾ ਤੜਕਾ ਪਹਿਰ, ਲਿੱਸਾ ਜਿਆ ਤਰੰਗ ਗਹਿਰ, 'ਤੇ ਜਿੰਦ ਧਰਲੇ । ਪਿੰਡਾ ਫ਼ਿਕਰਾਂ ਨੇ ਬਿੱਧਾ, ਹੋ ਗਿਆ ਮਾਲਵੇ ਨੂੰ ਸਿੱਧਾ, ਜਿਹੜਾ ਜਾਵੇ ਸਿੰਘ ਮਿਲ, ਕਹੇ ਲਾਵਣੀ ਨਾ ਢਿਲ, ਜੀ ਅੱਖਾਂ 'ਚ ਜਲ ਭਰ ਲੇ । ਭੁੱਖ ਲੱਗੇ ਬੁਲ੍ਹ ਚੱਬੇ, ਪਾਣੀ ਛੱਪੜਾਂ ਦਾ ਲੱਭੇ, ਮੌਤ ਤੋਂ ਬਨ੍ਹਾ ਲੇ ਗਾਨੇ, ਸੜਨੇ ਨੂੰ ਪਰਵਾਨੇ, ਛੀ ਹਜ਼ਾਰ 'ਕੱਠੇ ਕਰ ਲੇ । ਦੋਹਿਰਾ ਨੇਕ ਪੁਰਸ਼ ਤਾਂ ਧਰਮ ਨੂੰ ਲੱਗਣ ਦੇਣ ਨਾ ਲੀਕ । ਉਨ ਕਾ ਨਾਂ ਜੱਗ ਵਿੱਚ ਰਹੇ, ਰਹਿੰਦੀ ਦੁਨੀਆਂ ਤੀਕ । ਪਹੁੰਚ ਮਾਲਵੇ ਬਿਰਧ ਨੇ, ਪਲਟਣ ਕਰੀ ਤਿਆਰ । ਗਿਣਤੀ ਸਿਕਸ ਹਜ਼ਾਰ ਦੀ, ਪੈਦਲ ਤੇ ਅਸਵਾਰ । ਦੋ ਭਾਗ ਛੰਦ-੪ ਜਾਵਣਾ ਮੁਕਾਬਲਾ ਕਰਨ ਖ਼ਾਨਾ ਦਾ, ਜੱਥਾ ਤਿਆਰ ਹੋ ਗਿਆ ਛੀ ਹਜ਼ਾਰ ਜੁਆਨਾ ਦਾ । ਬਾਕੀ ਸਾਰੇ ਪੈਦਲ ਸਵਾਰ ਚਾਰ ਸੌ, ਪੱਟੀਆਂ ਬੰਨ੍ਹਣ ਨੂੰ ਜਨਾਨੀ ਤਿਆਰ ਸੌ । ਵੇਖੋ ਕਿੱਡੇ ਦਸਮੇਂ ਗੁਰੂ ਦੇ ਦਰਦੀ, ਪੈਸਿਆਂ ਦਾ ਤੋੜ, ਨਾ ਸਮਾਈ ਵਰਦੀ । ਟੁੱਟੇ ਪੈੜੇ ਤਾਰੂ ਕਾਠੀਆਂ ਦੇ ਫਿੱਸੇ 'ਜ੍ਹੇ, ਕੰਡਿਆਲੇ ਚਬਦੇ ਅਰਾਕੀ ਲਿਸੇ 'ਜ੍ਹੇ । ਦਾਤੀ ਜੈਸੇ ਦੰਦ ਤਲਵਾਰਾਂ ਤੀਰਾਂ ਦੇ, ਮੁੱਠਾਂ ਉਤੇ ਦਿੱਤੇ 'ਵੇ ਵਲਾਵੇਂ ਲੀਰਾਂ ਦੇ । ਚਾਹੜ ਲੈਂਦੇ ਚਿੱਲੇ ਵਿੰਗੀਆਂ ਕਮਾਣਾਂ ਦੇ, ਕੋਲੇ ਭੱਥੇ ਭਰੇ 'ਵੇ ਜ਼ਹਿਰੀਲੀਆਂ ਬਾਣਾਂ ਦੇ । ਪਾਟੇ ਦਸਤਾਰੇ ਤੇ ਕਮੀਜ਼ਾਂ ਮੈਲੀਆਂ, ਰਾਤੀਂ ਕੂਚ ਕਰਨ ਮਿੱਧਣ ਪੈਲੀਆਂ । ਦਾਣਿਆਂ ਦੀ ਲੱਪ ਮਿਲਦੀ ਹਰਿਕ ਨੂੰ, ਬੰਨ੍ਹੇ 'ਵੇ ਸਬਰ ਦੇ ਪੱਥਰ ਹਿੱਕ ਨੂੰ । ਚਣੇ ਭਠੋਂ ਭੁੰਨ ਕੇ ਭਰਾਲੇ ਬੋਰਿਆਂ 'ਚੈ, ਸ਼ੇਰ ਲੁਕ ਕਟਦੇ ਦੋਪਹਿਰਾ ਘੋਰਿਆਂ 'ਚੈ । ਕੇਸ ਵਾਹੁਣ ਕੰਘੇ ਸ਼ਾਰਟ ਸਕੇਲ ਤੋਂ, ਅਸ਼ਨਾਨ ਕਰਦੇ ਬਗ਼ੈਰਾਂ ਤੇਲ ਤੋਂ । ਤਿੱਖੇ ਨੇਜੇ ਜਾਂਵਦੇ ਹੱਥਾਂ 'ਚ ਉਛਲੀ, ਜਿਨ੍ਹਾਂ ਨੇ ਪਠਾਣਾਂ ਨੂੰ ਬਣੌਣਾ ਗੁੱਛਲੀ । ਲੰਘਗੀ ਤਾਰੀਖ਼ ਮੁਕਲਾਵਿਆਂ-ਵਿਆਹਾਂ ਦੀ, ਪਰਵਾਹ ਨਾ ਰੱਤ ਜਰਲੌਂਦੀ ਬਾਹਾਂ ਦੀ । ਮਾਵਾਂ ਦੀਆਂ ਪੱਕੀਆਂ ਭੁਲਾਗੇ ਸਾਲ ਦੇ, ਚਾਰੇ ਪਾਸਿਓਂ ਹੋਕਰੇ ਵੱਜਣ ਕਾਲ ਦੇ । ਜਦੋਂ ਟੈਮ ਮਿਲਦਾ ਪੜ੍ਹਨ ਗੁਟਕੇ, ਹਰ ਸਿੱਖ ਨਾਮ ਦੇ ਨਸ਼ੇ 'ਚ ਲੁੱਟਕੇ । ਜੰਗ ਤੋਂ ਬਗੈਰਾਂ ਸੂਰਮਿਆਂ ਨੂੰ ਰੀਝ ਕੀ, ਔਣ ਦਿਓ ਬਿਸ਼ੱਕ ਮੌਤ ਹੁੰਦੀ ਚੀਜ਼ ਕੀ ? 'ਰਜਬਲੀ ਖ਼ਾਨ' ਨਾ ਕਿਸੇ ਨੂੰ ਹੋਰ ਚਾਅ, ਅੰਮ੍ਰਿਤਸਰ ਦਾ ਛੁਡਾ ਲਉ ਮੋਰਚਾ । ਦੋਹਿਰਾ ਤੁਰੇ ਬਹਾਦਰ ਮਾਲਵਿਓਂ, ਵਕਤ ਗੁਜ਼ਰਦੇ ਜਾਣ । ਤਰਨ ਤਾਰਨ ਦੇ ਤਾਲ ਤੇ, ਆ ਕਰਦੇ ਅਸ਼ਨਾਨ । ਤਰਜ਼ ਦੋਤਾਰਾ-੫ (੧) ਨ੍ਹਾ ਕੇ ਤਾਲ ਪਵਿੱਤਰ 'ਚੋਂ, ਸੂਰਮੇ ਬਦਨ ਪਵਿੱਤਰ ਕਰਗੇ । ਮਾਰੇ ਸੇਕ ਸਰੀਰਾਂ 'ਚੋਂ, ਚੜ੍ਹ ਗਏ ਜੋਸ਼ ਹਰਖ਼ ਨਾਲ ਭਰਗੇ । ਖਾਰੇ ਚੜ੍ਹ ਗਏ ਸ਼ਗਨਾਂ ਦੇ, ਹੱਥਾਂ ਵਿੱਚ ਬੰਨ੍ਹ ਲਿਆ ਮੌਤ ਦਾ ਗਾਨਾ । ਸੋਂਹਦੇ ਕਫ਼ਨ ਸ਼ਹੀਦਾਂ ਦੇ, ਚਮਕੀਆਂ ਬਿਜਲੀ ਵਾਂਗ ਕਰਪਾਨਾਂ । (੨) ਸ਼ੇਰਾਂ ਵਾਂਗ ਝਾਕਣੀ ਜੀ, ਗਰਦਨਾਂ ਲੰਮੀਆਂ ਜੁਆਨ ਅਲਬੇਲੇ । ਪਹੁੰਚ ਅਗਲੀ ਦੁਨੀਆਂ ਮੇਂ, ਵੇਖਣੇ ਸ਼ਹਿਰ ਸੁਰਗ ਦੇ ਮੇਲੇ । ਭਰੇ ਤਰਕਸ਼ ਤੀਰਾਂ ਦੇ, ਸਿਰੀ ਸਾਬ੍ਹ ਧੂਲੇ ਤੋੜਕੇ ਮਿਆਨਾਂ । ਸੋਂਹਦੇ ਕਫ਼ਨ ਸ਼ਹੀਦਾਂ ਦੇ, ਚਮਕੀਆਂ ਬਿਜਲੀ ਵਾਂਗ ਕਰਪਾਨਾਂ । (੩) ਲਹੂ ਮੂੰਹ ਨੂੰ ਲੱਗਿਆ ਨਾ, ਕਈ ਦਿਨ ਖਰਵਿਓ ਬਘਿਆੜੋ ਗੁਜ਼ਰੇ । ਰਹੇ ਖੇਲ ਭਲੱਥਿਆਂ ਨੂੰ, ਹੱਥਾਂ ਵਿੱਚ ਕਰਨ ਕਟਾਰਾਂ ਮੁਜਰੇ । ਹਿੱਕ ਥਾਪੜ-ਥਾਪੜਕੇ, ਬਾਹਰ ਕੱਢ ਰੱਖੀਆਂ ਤਲੀ ਤੇ ਜਾਨਾਂ । ਸੋਂਹਦੇ ਕਫ਼ਨ ਸ਼ਹੀਦਾਂ ਦੇ, ਚਮਕੀਆਂ ਬਿਜਲੀ ਵਾਂਗ ਕਰਪਾਨਾਂ । (੪) ਬਾਬੇ ਬਿਰਧ ਦੀਪ ਸਿੰਘ ਨੇ, ਮਾਲਵਿਉਂ ਗੱਭਰੂ ਲਿਆਂਦੇ ਚੁਣਕੇ । ਜਿਵੇਂ ਸਰਪ ਬੀਨ ਤੇ ਜੀ, ਮੇਲ੍ਹਦੇ ਸ਼ਬਦ ਚੌਂਕੀਆਂ ਸੁਣਕੇ । ਨਾ ਡਰਦਾ ਮਰਨੇ ਤੋਂ, ਸੂਰਮਾ ਦਾਦਾ ਬਹਾਦਰ ਨਾਨਾ । ਸੋਂਹਦੇ ਕਫ਼ਨ ਸ਼ਹੀਦਾਂ ਦੇ, ਚਮਕੀਆਂ ਬਿਜਲੀ ਵਾਂਗ ਕਰਪਾਨਾਂ । (੫) ਖੜ੍ਹੇ ਕਿਰਚਣ ਦੰਦੀਆਂ ਨੂੰ, ਆਕੜੇ ਗਾਟੇ ਫਰਕਦੇ ਬਾਜ਼ੂ । ਬਾਣ ਮੀਂਹ ਵਾਂਗੂੰ ਬਰਸਣਗੇ, ਢੱਕਣ ਅਸਥਾਨ ਅੰਧੇਰੀ ਆਜੂ । ਢਾਹਤਾ ਗੋਲਡਨ ਟੈਂਪਲ ਜੀ, ਬੜਾ ਕਰਿਆ ਕਹਿਰ ਦੁਰਾਨੀ ਖ਼ਾਨਾਂ । ਸੋਂਹਦੇ ਕਫ਼ਨ ਸ਼ਹੀਦਾਂ ਦੇ, ਚਮਕੀਆਂ ਬਿਜਲੀ ਵਾਂਗ ਕਰਪਾਨਾਂ । (੬) ਕੌਮਾਂ ਅਣਖ ਵਾਲੀਆਂ ਜੀ, ਕਦੇ ਨਾ ਡਰ ਕੇ ਮੌਤ ਤੋਂ ਲੁਕੀਆ

