
Lahore 2
ਉਹ ਜੰਮਿਆਂ ਈ ਨਹੀਂ ਜਿਸ ਨਾ ਵੇਖਿਆ ਲਾਹੌਰ। ਜੀਹਨੇ ਸਾਂਭ ਰੱਖੇ ਵਿਰਸੇ 'ਤੇ ਕੀਤੀ ਨਹੀਂਓਂ ਗ਼ੌਰ। ਜ਼ਰਾ ਦੱਸੋ ਖਾਂ ਉਹ ਕਿੰਝ ਅਖਵਾਉਂਦਾ ਏ ਪੰਜਾਬੀ? ਜੀਹਨੇ ਯਾਦ ਨਹੀਂ ਕੀਤਾ ਰਣਜੀਤ ਸਿਹੁੰ ਦਾ ਦੌਰ। ਉਹ ਜੰਮਿਆਂ ਈ ਨਹੀਂ ਜਿਸ ਨਾ ਵੇਖਿਆ ਲਾਹੌਰ। ਹੋ ਰਿਹਾ ਏ ਵਿਰਸਾ ਅਲੋਪ ਵਿੱਚ ਚੜ੍ਹਦੇ ਪੰਜਾਬ, ਵਿੱਚ ਲਹਿੰਦੇ ਪੰਜਾਬ ਕਾਇਮ ਏ ਵਿਰਸੇ ਦੀ ਟੌਰ੍ਹ। ਉਹ ਜੰਮਿਆਂ ਈ ਨਹੀਂ ਜਿਸ ਨਾ ਵੇਖਿਆ ਲਾਹੌਰ। ਕਾਰ ਸੇਵਾ ਵਾਲੇ ਬਾਬਿਆਂ ਕਿੰਝ ਕੀਤੀ ਏ ਤਬਾਹੀ, ਮੇਰੀ ਮੰਨ ਲੈ ਤੂੰ ਵੇਖ ਜਾਕੇ ਇੱਕ ਵਾਰੀ ਚਮਕੌਰ। ਉਹ ਜੰਮਿਆਂ ਈ ਨਹੀਂ ਜਿਸ ਨਾ ਵੇਖਿਆ ਲਾਹੌਰ। ਭਾਵੇਂ ਚੜ੍ਹਦੇ ਪੰਜਾਬ ਢਹਿ ਰਹੇ ਨੇ ਪੁਰਖ਼ੀ-ਨਿਸ਼ਾਨ, ਕੁੱਝ ਕਰੇ ਨਾ ਸ਼ਿਰੋਮਣੀ ਕਮੇਟੀ ਸੰਸਥਾ ਸਿਰਮੌਰ। ਉਹ ਜੰਮਿਆਂ ਈ ਨਹੀਂ ਜਿਸ ਨਾ ਵੇਖਿਆ ਲਾਹੌਰ। 'ਗਰ ਤਾਲ-ਮੇਲ ਵਧੇ ਲਹਿੰਦੇ ਚੜ੍ਹਦੇ ਪੰਜਾਬਾਂ ਵਿੱਚ, ਮਿਲ ਸਾਂਭੀਏ ਪੰਜਾਬੀਅਤ ਸ਼ਾਇਦ ਕੁੱਝ ਜਾਏ ਸੌਰ। ਉਹ ਜੰਮਿਆਂ ਈ ਨਹੀਂ ਜਿਸ ਨਾ ਵੇਖਿਆ ਲਾਹੌਰ। ਕਾਸ਼ ਦੋਨੋਂ ਈ ਪੰਜਾਬ ਮੁੜ ਬਣ ਜਾਣ 'ਹਮਸਫ਼ਰ' ਉਹ ਆਉਣ ਅੰਮ੍ਰਿਤਸਰ ਤੇ ਅਸੀਂ ਘੁੰਮੀਏ ਲਾਹੌਰ। ਉਹ ਜੰਮਿਆਂ ਈ ਨਹੀਂ ਜਿਸ ਨਾ ਵੇਖਿਆ ਲਾਹੌਰ। ਜੀਹਨੇ ਸਾਂਭ ਰੱਖੇ ਵਿਰਸੇ 'ਤੇ ਕੀਤੀ ਨਹੀਂਓਂ ਗ਼ੌਰ।

