Song Cover Image

ਘੁੰਡ ਮੁਖੜੇ ਤੋ ਲਾਹ ਓ ਯਾਰ ।

V5

ਘੁੰਡ ਮੁਖੜੇ ਤੋ ਲਾਹ ਓ ਯਾਰ । ਘੁੰਡ ਤੇਰੇ ਨੇ ਅੰਨ੍ਹੇ ਕੀਤੇ, ਕਈ ਫਿਰਦੇ ਨੇ ਚੁੱਪ ਚੁਪੀਤੇ । ਕਿੰਨਿਆਂ ਜ਼ਹਿਰ ਪਿਆਲੇ ਪੀਤੇ, ਕਈਆਂ ਖ਼ੂਨ ਜਿਗਰ ਦੇ ਪੀਤੇ । ਕਈਆਂ ਅਪਣੀ ਖੱਲ ਲੁਹਾਈ, ਕਿੰਨੇ ਚੜ੍ਹੇ ਨੇ ਉੱਤੇ ਦਾਰ । ਘੁੰਡ ਮੁਖੜੇ ਤੋ ਲਾਹ ਓ ਯਾਰ । ਚਾਰ ਦੀਵਾਰੀ ਇੱਟਾਂ ਦੀ ਏ, ਬੁਰਜ ਅਟਾਰੀ ਇੱਟਾਂ ਦੀ ਏ । ਖੇਡ ਖਿਡਾਰੀ ਇੱਟਾਂ ਦੀ ਏ, ਸਭ ਉਸਾਰੀ ਇੱਟਾਂ ਦੀ ਏ । ਇੱਟਾਂ ਦੇ ਨਾਲ ਇੱਟ ਖੜੱਕਾ, ਮੈਂ ਮੈਂ ਵਿਚੋਂ ਮੁਕਾ ਓ ਯਾਰ । ਘੁੰਡ ਮੁਖੜੇ ਤੋ ਲਾਹ ਓ ਯਾਰ । ਵੇਦ ਕਿਤਾਬਾਂ ਪੜ੍ਹ ਪੜ੍ਹ ਥੱਕਾ, ਕੁਝ ਨਾ ਬਣਿਆਂ ਕੱਚਾ ਪੱਕਾ । ਓੜਕ ਰਹਿ ਗਿਆ ਹੱਕਾ ਬੱਕਾ, ਮੱਕੇ ਗਿਆ ਤੇ ਕੁੱਝ ਨਾ ਮੁੱਕਾ । ਐਵੇਂ ਮੁੱਕ ਮੁਕੱਈਏ ਕਾਹਦੇ, ਮੁੱਕਦੀ ਗੱਲ ਮੁਕਾ ਓ ਯਾਰ । ਘੁੰਡ ਮੁਖੜੇ ਤੋ ਲਾਹ ਓ ਯਾਰ । ਮਸਜਿਦ ਮੰਦਰ ਤੇਰੇ ਲਈ ਏ, ਬਾਹਰ ਅੰਦਰ ਤੇਰੇ ਲਈ ਏ । ਦਿਲ-ਏ-ਕਲੰਦਰ ਤੇਰੇ ਲਈ ਏ, ਸਿੱਕ ਇਕ ਅੰਦਰ ਤੇਰੇ ਲਈ ਏ । ਮੇਰੇ ਕੋਲ ਤੇ ਦਿਲ ਈ ਦਿਲ ਏ, ਉਹਦੇ ਵਿਚ ਸਮਾ ਓ ਯਾਰ । ਘੁੰਡ ਮੁਖੜੇ ਤੋ ਲਾਹ ਓ ਯਾਰ । ਮੁੱਕਦੀ ਗੱਲ ਮੁਕਾ ਓ ਯਾਰ ।