Song Cover Image

ਗੱਲ ਕਰ ਕੋਈ ਪੀਣ ਪਿਲਾਵਣ ਦੀ

V5

ਗੱਲ ਕਰ ਕੋਈ ਪੀਣ ਪਿਲਾਵਣ ਦੀ ਰੁੱਤ ਲੰਘ ਨਾ ਜਾਵੇ ਸਾਵਣ ਦੀ ਮੈਂ ਓਹਲੇ ਬਹਿ ਕੇ ਪੀ ਲਾਂਗਾ ਕੀ ਲੋੜ ਏ ਰੌਲਾ ਪਾਣ ਦੀ ਰੁੱਤ ਲੰਘ ਨਾ ਜਾਵੇ ਸਾਵਣ ਦੀ ਗੱਲ ਕਰ ਕੋਈ ਪੀਣ ਪਿਲਾਵਣ ਦੀ ਉਹ ਰੁਸਿਆ -ਰੁਸਿਆ ਲੱਗਦਾ ਏ ਕੋਈ ਕਰ ਤਰਕੀਬ ਮਨਾਵਣ ਦੀ ਰੁੱਤ ਲੰਘ ਨਾ ਜਾਵੇ ਸਾਵਣ ਦੀ ਗੱਲ ਕਰ ਕੋਈ ਪੀਣ ਪਿਲਾਵਣ ਦੀ ਮੈਂ ਜ਼ਿੰਦਗੀ ਗਹਿਣੇ ਰੱਖ ਸਕਦਾਂ ਦਸ ਕੀਮਤ ਜਾਮ ਉਠਾਵਣ ਦੀ ਰੁੱਤ ਲੰਘ ਨਾ ਜਾਵੇ ਸਾਵਣ ਦੀ ਗੱਲ ਕਰ ਕੋਈ ਪੀਣ ਪਿਲਾਵਣ ਦੀ ਇਹ ਕਿਣ-ਮਿਣ ਬਰੀ ਨਿਜ਼ਾਮੀ ਜੀ ਝੜੀ ਲੱਗ ਗਈ ਹੋਸ਼ ਭੁਲਾਵਣ ਦੀ ਰੁੱਤ ਲੰਘ ਨਾ ਜਾਵੇ ਸਾਵਣ ਦੀ ਗੱਲ ਕਰ ਕੋਈ ਪੀਣ ਪਿਲਾਵਣ ਦੀ 2. ਵਿਗੜ ਗਈ ਏ ਥੋੜ੍ਹੇ ਦਿਨਾਂ ਤੋਂ ਵਿਗੜ ਗਈ ਏ ਥੋੜ੍ਹੇ ਦਿਨਾਂ ਤੋਂ ਦੂਰੀ ਪਈ ਏ ਥੋੜ੍ਹੇ ਦਿਨਾਂ ਤੋਂ ਤੇਰੇ ਹੁੰਦਿਆਂ ਪੀਂਦੇ ਨਹੀ ਸਾਂ ਪੀਣੀ ਪਈ ਏ ਥੋੜ੍ਹੇ ਦਿਨਾਂ ਤੋਂ ਚੰਨ ਜਿਹਾ ਮੁੱਖੜਾ ਨਜ਼ਰ ਨੀ ਆਉਂਦਾ ਰੁੱਤ ਸੁਰਮਈ ਏ ਥੋੜ੍ਹੇ ਦਿਨਾਂ ਤੋਂ ਸ਼ਾਮ ਸਵੇਰੇ ਆ ਜਾਂਦੇ ਸਨ ਖ਼ਬਰ ਨਾ ਲਈ ਏ ਥੋੜ੍ਹੇ ਦਿਨਾਂ ਤੋਂ ਦਿਲ ਮਰਜਾਣਾ ਹੁਣ ਤੱਕ ਡਰਦਾ ਚੋਟ ਤਾਂ ਸਹੀ ਏ ਥੋੜ੍ਹੇ ਦਿਨਾਂ ਤੋਂ ਸੁੱਖ ਸੁਨ੍ਹੇੜਾ ਕੋਈ ਨੀ ਆਉਂਦਾ ਆਸ ਤੇ ਢਈ ਏ ਥੋੜ੍ਹੇ ਦਿਨਾਂ ਤੋਂ ਇੱਕ ਦਿਨ 'ਬਰੀ' ਹੱਲ ਹੋ ਜਾਣੀ ਮੁਸ਼ਕਿਲ ਜਹੀ ਏ ਥੋੜ੍ਹੇ ਦਿਨਾਂ ਤੋਂ